ਮੈਲਬਰਨ ਵਿੱਚ ਵਿੰਡਮ ਦੀਵਾਲੀ ਮੌਕੇ ਲੱਗੀਆਂ ਰੌਣਕਾਂ | SBS Punjabi

ਡਹਮ ਵੇਲ ਦੇ ਪ੍ਰੈਜ਼ੀਡੈਂਟ ਪਾਰਕ ਵਿਚ ਵਿੰਡਮ ਦੀਵਾਲੀ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਲੋਕ ਇਸ ਦਾ ਅਨੰਦ ਲੈਣ ਲਈ ਪਹੁੰਚੇ। 50 ਤੋਂ ਵੱਧ ਸਟਾਲਸ ਵਿੱਚ ਖਾਣ ਪੀਣ ਦੇ ਨਾਲ ਨਾਲ, ਆਪਣੇ ਆਪਣੇ ਕਾਰੋਬਾਰ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਕਾਰੋਬਾਰੀ ਆਏੇ ਹੋਏ ਸਨ। ਬੱਚਿਆਂ ਦੇ ਲਈ ਖਾਸ ਤੌਰ ਤੇ ਝੂਲਿਆਂ ਦਾ ਇੰਤਜ਼ਾਮ ਕੀਤਾ ਗਿਆ ਸੀ। ਲਗਾਤਾਰ ਪੂਰਾ ਦਿਨ ਹੀ ਸਟੇਜ ਤੇ ਕਲਾਕਾਰਾਂ ਵਲੋਂ ਆਪਣੀਆਂ ਪੇਸ਼ਕਾਰੀਆਂ ਦਿੱਤੀਆਂ ਜਾਂਦੀਆਂ ਰਹੀਆਂ। ਸ਼ਾਨਦਾਰ ਆਤਿਸ਼ਬਾਜ਼ੀ ਦੇ ਨਾਲ ਇਸ ਆਯੋਜਨ ਦਾ ਸਮਾਪਨ ਹੋਇਆ।